ਐਲਨ ਕਰੀਅਰ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਜੇਈਈ ਮੇਨਜ਼ ਵਿੱਚ ਰਚਿਆ ਇਤਿਹਾਸ
ਐਲਨ ਚੰਡੀਗੜ੍ਹ ਦੇ 4 ਵਿਦਿਆਰਥੀਆਂ ਨੇ ਟੌਪ 100 ਵਿੱਚ ਆਲ ਇੰਡੀਆ ਰੈਂਕ ਹਾਸਿਲ ਕੀਤੇ
ਆਦੇਸ਼ਵੀਰ ਸਿੰਘ ਏਆਈਆਰ-56 ਹਾਸਿਲ ਕਰਕੇ ਪੰਜਾਬ ਟਾਪਰ ਬਣੇ
ਅਨਿਰੁਧਕਾਂਤ ਗਰਗ ਏਆਈਆਰ -63, ਵੀਰ ਵਿਜਯੰਤ ਨੇਗੀ ਏਆਈਆਰ-79 ਅਤੇ ਨਮਨ ਗੋਇਲ ਏਆਈਆਰ -80 ਹਾਸਿਲ ਕੀਤਾ
ਐਲਨ ਦੇ 15 ਵਿਦਿਆਰਥੀਆਂ ਨੇ ਟਾਪ 500 ਵਿੱਚ ਅਤੇ 26 ਵਿਦਿਆਰਥੀਆਂ ਨੇ ਟਾਪ 1000 ਵਿੱਚ ਆਲ ਇੰਡੀਆ ਰੈਂਕ ਹਾਸਿਲ ਕੀਤੇ
ਚੰਡੀਗੜ੍ਹ, 25 ਅਪ੍ਰੈਲ, 2024: ਜੇਈਈ ਮੇਨਜ਼ 2024 ਦੇ ਨਤੀਜਿਆਂ ਵਿੱਚ ਐਲਨ ਕਰੀਅਰ ਇੰਸਚੀਚਿਊਟ ਚੰਡੀਗੜ੍ਹ ਦੇ ਕਲਾਸਰੂਮ ਵਿਦਿਆਰਥੀ ਆਦੇਸ਼ਵੀਰ ਸਿੰਘ ਏਆਈਆਰ-56 ਪ੍ਰਾਪਤ ਕਰਕੇ ਪੰਜਾਬ ਟੌਪਰ ਬਣੇ ਹਨ। ਇਸਦੇ ਨਾਲ ਹੀ ਐਲਨ ਦੇ ਵਿਦਿਆਰਥੀ ਅਨਿਰੁਧਕਾਂਤ ਗਰਗ ਨੇ ਏਆਈਆਰ 63, ਵੀਰ ਵਿਜਯੰਤ ਨੇਗੀ ਨੇ ਏਆਈਆਰ 79, ਨਮਨ ਗੋਇਲ ਨੇ ਏਆਈਆਰ 80 ਪ੍ਰਾਪਤ ਕੀਤਾ।
ਹੁਣ ਤੱਕ ਇਕੱਠੇ ਕੀਤੇ ਗਏ ਨਤੀਜਿਆਂ ਦੇ ਅਨੁਸਾਰ ਐਲਨ ਕਰੀਅਰ ਇੰਸਚੀਚਿਊਟ, ਚੰਡੀਗੜ੍ਹ ਦੇ 4 ਵਿਦਿਆਰਥੀਆਂ ਨੇ ਟਾਪ 100 ਵਿੱਚ ਆਲ ਇੰਡੀਆ ਰੈਂਕ ਹਾਸਿਲ ਕੀਤੇ ਹਨ। 15 ਵਿਦਿਆਰਥੀਆਂ ਨੇ ਟਾਪ 500 ਵਿੱਚ ਅਤੇ 26 ਵਿਦਿਆਰਥੀਆਂ ਨੇ ਟਾਪ 1000 ਵਿੱਚ ਆਲ ਇੰਡੀਆ ਰੈਂਕ ਹਾਸਿਲ ਕੀਤੇ ਹਨ।
ਆਦੇਸ਼ਵੀਰ ਸਿੰਘ ਜੇਈਈ ਮੇਨਜ਼ 2024 ਵਿੱਚ ਏਆਈਆਰ-56 ਪ੍ਰਾਪਤ ਕਰਕੇ ਪੰਜਾਬ ਟਾਪਰ ਬਣਿਆ ਹੈ। ਉਸ ਨੇ ਆਪਣੀ ਕੋਚਿੰਗ ਐਲਨ ਕਰੀਅਰ ਇੰਸਚੀਚਿਊਟ, ਚੰਡੀਗੜ੍ਹ ਤੋਂ ਪ੍ਰਾਪਤ ਕੀਤੀ ਹੈ। ਆਦੇਸ਼ਵੀਰ ਸਿੰਘ ਨੇ ਇਸ ਪ੍ਰਾਪਤੀ ਦੇ ਨਾਲ ਆਪਣੇ ਮਾਤਾ–ਪਿਤਾ ਦੇ ਨਾਲ–ਨਾਲ ਇੰਸਚੀਚਿਊਟ ਅਤੇ ਸਕੂਲ ਦਾ ਵੀ ਨਾਮ ਉਚਾ ਕੀਤਾ ਹੈ। ਅਨਿਰੁਧਕਾਂਤ ਗਰਗ ਨੇ ਜੇਈਈ ਮੇਨਜ਼ 2024 ਪ੍ਰੀਖਿਆ ਵਿੱਚ ਏਆਈਆਰ 63 ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਇਸ ਦੇ ਨਾਲ ਵੀਰ ਵਿਜਯੰਤ ਨੇਗੀ ਨੇ ਜੇਈਈ ਮੇਨਜ਼ 2024 ਵਿੱਚ ਏਆਈਆਰ 79 ਪ੍ਰਾਪਤ ਕਰਕੇ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਨਮਨ ਗੋਇਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜੇਈਈ ਮੇਨਜ਼ 2024 ਪ੍ਰੀਖਿਆ ਵਿੱਚ ਏਆਈਆਰ 80 ਪ੍ਰਾਪਤ ਕੀਤਾ ਹੈ। ਇਨਾਂ ਸਾਰੇ ਵਿਦਿਆਰਥੀਆਂ ਨੇ ਐਲਨ ਇੰਸਚੀਚਿਊਟ, ਚੰਡੀਗੜ੍ਹ ਤੋਂ ਇਸ ਪ੍ਰੀਖਿਆ ਦੇ ਲਈ ਕੋਚਿੰਗ ਹਾਸਿਲ ਕਰਕੇ ਇਹ ਮੁਕਾਮ ਹਾਸਿਲ ਕੀਤਾ।
ਐਲਨ ਕਰੀਅਰ ਇੰਸਚੀਚਿਊਟ, ਚੰਡੀਗੜ੍ਹ ਉੱਤਰੀ ਖੇਤਰ ਤੋਂ ਸਾਲ ਦਰ ਸਾਲ ਲਗਾਤਾਰ ਸਭ ਤੋਂ ਵਧੀਆ ਨਤੀਜੇ ਦੇ ਰਿਹਾ ਹੈ। ਐਲਨ ਇਕਲੌਤਾ ਇੰਸਟੀਚਿਊਟ ਹੈ ਜਿਸ ਨੇ ਜੇਈਈ ਮੇਨਜ਼ 2024 ਵਿਚ ਸਭ ਤੋਂ ਵੱਧ ਵਿਦਿਆਰਥੀਆਂ ਦੀ ਚੋਣ ਕਰਵਾਈ ਹੈ।
ਜ਼ੋਨਲ ਹੈੱਡ ਨਾਰਥ, ਐਲਨ ਟਰਾਈ-ਸਿਟੀ ਕੈਂਪਸ ਦੇ ਸੈਂਟਰ ਹੈੱਡ, ਸ਼੍ਰੀ ਸਦਾਨੰਦ ਵਾਨੀ, ਜੋ ਕਿ ਇੱਕ ਸੀਨੀਅਰ ਕੈਮਿਸਟਰੀ ਫੈਕਲਟੀ ਵੀ ਹਨ, ਨੇ ਦੱਸਿਆ ਕਿ ਸਾਰੇ ਵਿਦਿਆਰਥੀ ਬਹੁਤ ਸੁਹਿਰਦ ਅਤੇ ਆਗਿਆਕਾਰੀ ਹਨ ਅਤੇ ਉਨ੍ਹਾਂ ਨੇ ਪ੍ਰੀਖਿਆ ਦੇ ਅਨੁਸਾਰ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਐਲਨ ਸਿਸਟਮ ਸਿੱਖਿਆ ਸ਼ਾਸਤਰੀਆਂ ਅਤੇ ਮਾਪਿਆਂ ਦੇ ਸਹਿਯੋਗ ਦੇ ਸਾਂਝੇ ਯਤਨਾਂ ਨਾਲ ਗੁਣਵੱਤਾ ਅਤੇ ਵੱਡੀ ਮਾਤਰਾ ਵਿੱਚ ਵਧੀਆ ਨਤੀਜੇ ਪ੍ਰਦਾਨ ਕਰਨ ਲਈ ਸਮਰਪਿਤ ਹੈ। ਉਨ੍ਹਾਂ ਨੇ ਵਿਦਿਆਰਥੀਆਂ ਦੇ ਮਾਪਿਆਂ ਦੇ ਭਰੋਸੇ ਅਤੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ।